LINGUIST List 33.1724

Fri May 13 2022

Diss: Punjabi; Indo-Aryan Northwestern Zone; Lexicography: Dr. Navjot Kaur: ''Bulleh Shah rachit Punjabi Sufi Kaav da Kosh Vigyanak Adhyan, (Lexicological Study of Bulleh Shah's Punjabi Sufi Poetry''

Editor for this issue: Sarah Goldfinch <sgoldfinchlinguistlist.org>



Date: 05-May-2022
From: Dr. Navjot Kaur <akaljot1084gmail.com>
Subject: Bulleh Shah rachit Punjabi Sufi Kaav da Kosh Vigyanak Adhyan, (Lexicological Study of Bulleh Shah's Punjabi Sufi Poetry
E-mail this message to a friend

Institution: Punjabi University Patiala
Program: Ph.D Linguistics and Punjabi Lexicography
Dissertation Status: Completed
Degree Date: 2015

Author: Dr. Navjot Kaur

Dissertation Title: Bulleh Shah rachit Punjabi Sufi Kaav da Kosh Vigyanak Adhyan, (Lexicological Study of Bulleh Shah's Punjabi Sufi Poetry

Dissertation URL: http//hdl.handle.net/10603/229761

Linguistic Field(s): Lexicography

Subject Language(s): Punjabi (pan)
Language Family(ies): Indo-Aryan Northwestern Zone

Dissertation Director:
Dr. Sumanpreet Virk

Dissertation Abstract:

ਕੋਸ਼ ਵਿਗਿਆਨ ਭਾਸ਼ਾ ਵਿਗਿਆਨ ਦੀ ਇੱਕ ਮਹੱਤਵਪੂਰਨ ਸ਼ਾਖਾ ਹੈ। ਕੋਸ਼ ਵਿਗਿਆਨ ਦਾ ਸਬੰਧ ਭਾਸ਼ਾ ਦੀ ਇਕਾਈ ਸ਼ਬਦ ਨਾਲ ਹੈ। ਕੋਸ਼ ਵਿਗਿਆਨ ਜਿੱਥੇ ਕੋਸ਼-ਕਲਾ ਲਈ ਸਿਧਾਂਤਕ ਚੌਖਟਾ ਤਿਆਰ ਕਰਦਾ ਹੈ ਉੱਥੇ ਕਿਸੇ ਭਾਸ਼ਾ ਦੀ ਸ਼ਬਦਾਵਲੀ ਦਾ ਵਿਆਕਰਨਕ, ਧੁਨੀਆਤਮਕ, ਅਰਥਗਤ ਅਤੇ ਨਿਰੁਕਤੀਮੂਲਕ ਅਧਿਐਨ ਪ੍ਰਸਤੁਤ ਕਰਦਾ ਹੈ। ਦੂਜੇ ਸ਼ਬਦਾਂ ਵਿਚ ਭਾਸ਼ਾ ਦੇ ਕੇਂਦਰੀ ਤੱਤ ਸ਼ਬਦ ਦੀ ਉਤਪਤੀ, ਇਤਿਹਾਸ, ਵਿਕਾਸ, ਪਤਨ ਦਾ ਸਰਵਪੱਖੀ ਅਧਿਐਨ ਕੋਸ਼ ਵਿਗਿਆਨ ਦੇ ਅੰਤਰਗਤ ਆਉਂਦਾ ਹੈ। ਸਬੰਧਤ ਖੋਜ ਕਾਰਜ ਦਾ ਵਿਸ਼ਾ ‘ਬੁੱਲੇ੍ਹ ਸ਼ਾਹ ਰਚਿਤ ਪੰਜਾਬੀ ਸੂਫ਼ੀ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ’ ਹੈ। ਬੁੱਲੇ੍ਹ ਸ਼ਾਹ (1680 ਈ: ਤੋਂ 1758 ਈ:) ਅਜਿਹੇ ਮਕਬੂਲ ਸੂਫ਼ੀ ਸ਼ਾਇਰ ਹਨ ਜਿਨ੍ਹਾਂ ਨੇ ਪੰਜਾਬੀ ਸੂਫ਼ੀ ਕਵਿਤਾ ਅਤੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਹੈ। ਬੁੱਲੇ੍ਹ ਦਾ ਸੰਪੂਰਨ ਕਾਵਿ ਪੰਜਾਬੀ ਲੋਕਧਾਰਾਈ ਰੂੜੀਆਂ ਉਪਰ ਉੱਸਰਿਆ ਹੋਇਆ ਹੈ। ਇਹੀ ਕਾਰਨ ਹੈ ਕਿ ਬੁੱਲੇ੍ਹ ਸ਼ਾਹ ਅਤੇ ਉਸਦਾ ਕਾਵਿ ਪੰਜਾਬੀ ਲੋਕ ਮਾਨਸਿਕਤਾ ਦੇ ਵਧੇਰੇ ਨੇੜੇ ਅਤੇ ਹਰਮਨ ਪਿਆਰਾ ਹੈ। ਕਵੀ ਦਾ ਕਲਾਮ ਜਿੱਥੇ ਕਲਾ ਅਤੇ ਵਿਚਾਰਧਾਰਾਈ ਪੱਖ ਤੋਂ ਮਹੱਤਵਪੂਰਨ ਹੈ ਉਥੇ ਮੱਧਕਾਲੀ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਠੇਠ ਮੁਹਾਂਦਰੇ ਨੂੰ ਵੀ ਆਪਣੇ ਅੰਦਰ ਸਾਂਭੀ ਬੈਠਾ ਹੈ। ਮੱਧਕਾਲੀ ਪੰਜਾਬੀ ਭਾਸ਼ਾ ਦਾ ਰੂਪ, ਵਿਕਾਸ ਅਤੇ ਹੋਰਨਾਂ ਭਾਸ਼ਾਵਾਂ ਦੇ ਪ੍ਰਭਾਵ ਦੇ ਅਧਿਐਨ-ਵਿਸ਼ਲੇਸ਼ਣ ਲਈ ਬੁੱਲ੍ਹੇ ਸ਼ਾਹ ਕਾਵਿ ਦਾ ਕੋਸ਼ ਵਿਗਿਆਨਕ ਅਧਿਐਨ ਕੀਤਾ ਗਿਆ ਹੈ। ਇਸ ਤਰ੍ਹਾਂ ਕੋਸ਼ ਵਿਗਿਆਨਕ ਵਿਧੀ ਨੂੰ ਆਧਾਰ ਬਣਾਉਂਦਿਆਂ ਬੁੱਲ੍ਹੇ ਸ਼ਾਹ ਦੀ ਕਾਵਿ ਸ਼ਬਦਾਵਲੀ ਦੇ ਅਧਿਐਨ ਸਬੰਧੀ ਇਹ ਪਹਿਲਾ ਖੋਜ ਕਾਰਜ ਹੈ। ਸਬੰਧਤ ਵਿਸ਼ੇ ਅਧੀਨ ਕਵੀ ਦੀ ਰਚਨਾ ਅਤੇ ਜੀਵਨ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਕਾਵਿ ਸ਼ਬਦਾਵਲੀ ਦਾ ਧੁਨੀਆਤਮਕ, ਵਿਆਕਰਨਕ, ਅਰਥਗਤ ਨਿਰੁਕਤੀਮੂਲਕ ਅਧਿਐਨ ਕੀਤਾ ਗਿਆ ਹੈ। ਸਬੰਧਤ ਖੋਜ-ਕਾਰਜ ਵਿਚ ਕਾਵਿ ਸ਼ਬਦਾਵਲੀ ਦੇ ਆਧਾਰ ਤੇ ਮੱਧਕਾਲੀ ਪੰਜਾਬੀ ਭਾਸ਼ਾ ਦੇ ਸਮਕਾਲੀ ਸਰੂਪ, ਪੰਜਾਬੀ ਸ਼ਬਦਾਵਲੀ ਦੇ ਮੂਲ ਸ੍ਰੋਤ, ਧੁਨੀਅਤਮਕ, ਵਿਆਕਰਨਕ, ਅਰਥਗਤ ਵਿਕਾਸ ਆਦਿ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਸਬੰਧਤ ਅਧਿਐਨ-ਵਿਸ਼ਲੇਸ਼ਣ ਭਾਸ਼ਾਵਾਂ, ਉਪਭਾਸ਼ਾਵਾਂ ਦੀਆਂ ਆਪਸੀ ਸਾਂਝਾਂ, ਵੱਖਰਤਾਵਾਂ, ਪ੍ਰਭਾਵਾਂ ਆਦਿ ਨੂੰ ਵੀ ਉਜਾਗਰ ਕਰਦਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਮੂਲ ਸ੍ਰੋਤ ਦੀ ਖੋਜ ਰਾਹੀਂ ਸੰਸਕ੍ਰਿਤ, ਅਰਬੀ, ਫ਼ਾਰਸੀ ਆਦਿ ਭਾਸ਼ਾਵਾਂ ਦੇ ਆਪਸੀ ਸੰਬਧਾਂ ਅਤੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਵੀ ਕਰਦਾ ਹੈ। ਇਸ ਤਰ੍ਹਾਂ ਸਬੰਧਤ ਖੋਜ ਕਾਰਜ ਕਾਵਿ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ ਕਵੀ ਦੀ ਸ਼ਬਦਾਵਲੀ ਨੂੰ ਕੋਸ਼ ਦੇ ਰੂਪ ਵਿਚ ਇਕ ਦਸਤਾਵੇਜ਼ ਵਜੋਂ ਸਰੁੱਖਿਅਤ ਕਰਨ ਦਾ ਅਰੰਭਿਕ ਯਤਨ ਹੈ।

ਕੁੰਜੀਵਤ ਸ਼ਬਦ: ਬੁੱਲੇ੍ਹ ਸ਼ਾਹ, ਸੂਫ਼ੀ ਕਲਾਮ, ਕੋਸ਼ ਵਿਗਿਆਨਕ ਅਧਿਐਨ, ਨਿਰੁਕਤੀਮੂਲਕ ਵਿਸ਼ਲੇਸ਼ਣ




Page Updated: 13-May-2022